Definition
ਕ੍ਰਿ- ਚਾਰ ਕੌਡੀਆਂ ਖਰਚਣੀਆਂ. ਸ਼ਾਦੀ ਸਮੇਂ ਦੀ ਇੱਕ ਰਸਮ, ਜੋ ਪੁਤ੍ਰ ਵਾਲਿਆਂ ਵੱਲੋਂ, ਲਾੜੀ ਦੇ ਘਰ ਜਾਕੇ ਲਾਗੀਆਂ ਨੂੰ ਇਨਾਮ ਆਦਿ ਦੇਣ ਦੀ ਹੈ, ਇਸ ਵਾਕ ਦਾ ਨੰਮ੍ਰਤਾ ਪ੍ਰਗਟ ਕਰਨ ਵਾਲਾ ਭਾਵ ਇਹ ਹੈ ਕਿ ਅਸੀਂ ਤੁੱਛ ਧਨ ਖ਼ਰਚ ਕਰਦੇ ਹਾਂ. "ਚਲ ਕਰ ਚਉਕੜ ਖਰਚਨ ਕਰੀਐ." (ਨਾਪ੍ਰ)
Source: Mahankosh