ਚਰਣਾ
charanaa/charanā

Definition

ਕ੍ਰਿ- ਫਿਰਣਾ. ਵਿਚਰਣਾ. "ਗਗਨੁ ਰਹਾਇਆ ਹੁਕਮੇ ਚਰਣਾ." (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। ੨. ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ ਚਿਣਾਈ ਦਾ ਬਣਾਇਆ ਥਾਂ. ਖੁਰਲੀ। ੩. ਦੇਖੋ, ਚਰਣ. "ਬਲਿ ਬਲਿ ਜਾਈ ਸਤਿਗੁਰੂ ਚਰਣਾ." (ਭੈਰ ਮਃ ੫) ੪. ਖਾਣਾ. ਭਕ੍ਸ਼੍‍ਣ ਕਰਨਾ. ਦੇਖੋ, ਚਰ ਧਾ. ਦੇਖੋ, ਚਰੀਦਨ.
Source: Mahankosh