ਚਹੁ ਵੇਛੋੜਾ ਹੋਇ
chahu vaychhorhaa hoi/chahu vēchhorhā hoi

Definition

(ਵਾਰ ਮਲਾ ਮਃ ੧) ਗਾਈ- ਪੁੱਤਾਂ, ਨਿਰਧਨਾ, ਪੰਥੀ, ਚਾਕਰ.#ਵਰਖਾ ਹੋਣ ਤੋਂ ਬੈਲ ਜੋਤੇ ਜਾਂਦੇ ਹਨ, ਇਸ ਲਈ ਵੱਗ ਤੋਂ ਵਿਛੁੜਦੇ ਹਨ. ਕੰਗਾਲ ਮਜ਼ਦੂਰੀ ਅਥਵਾ ਖੇਤੀ ਕਰਨ ਵਿਦੇਸ਼ ਨਿਕਲ ਜਾਂਦੇ ਹਨ. ਰਾਹੀ ਮਿਲਕੇ (ਸੜਕਾਂ ਨਾ ਹੋਣ ਕਾਰਣ) ਚਲ ਨਹੀਂ ਸਕਦੇ, ਆਪਣੇ ਆਪਣੇ ਠਿਕਾਣੇ ਬੈਠ ਜਾਂਦੇ ਹਨ. ਨੌਕਰਾਂ ਨੂੰ ਪੁਰਾਣੇ ਜ਼ਮਾਨੇ ਬਰਸਾਤ ਵਿੱਚ ਮੁਹਿੰਮ ਬੰਦ ਹੋਣ ਕਾਰਣ ਛੁੱਟੀ ਮਿਲ ਜਾਂਦੀ, ਇਸ ਲਈ ਛਾਵਨੀ ਵਿੱਚ ਇਕੱਠੇ ਨਹੀਂ ਰਹਿ ਸਕਦੇ ਸਨ.
Source: Mahankosh