ਚਾਰਵਾਕ
chaaravaaka/chāravāka

Definition

ਸੰ. ਚਾਰ੍‍ਵਾਕ. ਵ੍ਰਿਹਸਪਤਿ ਦਾ ਚੇਲਾ ਇੱਕ ਮੁਨਿ, ਜਿਸ ਨੇ ਨਾਸ੍ਤਿਕਮਤ ਦਾ ਪ੍ਰਚਾਰ ਕੀਤਾ ਅਰ "ਚਾਰਵਾਕ ਦਰਸ਼ਨ" ਰਚਿਆ. ਚਾਰਵਾਕ ਮਤ ਦਾ ਸਿੱਧਾਂਤ ਇਹ ਹੈ ਕਿ ਦੇਹ ਤੋਂ ਭਿੰਨ ਕੋਈ ਆਤਮਾ ਨਹੀਂ. ਸੰਸਾਰ ਵਿੱਚ ਸੁਖ ਭੋਗਣਾ ਹੀ ਮੁੱਖ ਪੁਰੁਸਾਰਥ ਹੈ. ਪ੍ਰਤ੍ਯਕ੍ਸ਼੍‍ ਤੋਂ ਭਿੰਨ ਕੋਈ ਪ੍ਰਮਾਣ ਨਹੀਂ. ਚਾਰ ਤੱਤਾਂ ਤੋਂ ਸਾਰੀ ਸ੍ਰਿਸ੍ਟਿ ਅਤੇ ਚੈਤਨ੍ਯ ਦੀ ਉਤਪੱਤੀ ਹੋਈ ਹੈ. ਪਰਲੋਕ ਅਤੇ ਪੁਨਰਜਨਮ ਨਹੀਂ ਹੈ. ਮਰ ਜਾਣਾ ਹੀ ਮੁਕਤਿ ਹੈ. ਇਸ ਮਤ ਦਾ ਨਾਉਂ ਲੋਕਾਯਤ ਭੀ ਹੈ। ੨. ਇੱਕ ਰਾਖਸ, ਜੋ ਦੁਰਯੋਧਨ ਦਾ ਮਿਤ੍ਰ ਸੀ. ਇਸ ਨੇ ਬ੍ਰਾਹਮਣ ਦਾ ਕਪਟਵੇਖ ਧਾਰਕੇ ਪਾਂਡਵਾਂ ਨੂੰ ਮਾਰਣ ਦਾ ਯਤਨ ਕੀਤਾ ਸੀ.
Source: Mahankosh

Shahmukhi : چارواک

Parts Of Speech : noun, masculine

Meaning in English

name of an atheist sect of Hinduism
Source: Punjabi Dictionary