ਚਿਤ
chita/chita

Definition

ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ.
Source: Mahankosh