Definition
(ਚਿਤ੍ਰ- ਤਸਵੀਰ, ਉੱਤਰ- ਜਵਾਬ) ਇਹ ਸ਼ਬਦਾਲੰਕਾਰ ਹੈ, ਚਿਤ੍ਰੋੱਤਰ ਦਾ ਰੂਪ ਇਹ ਹੈ ਕਿ ਤਸਵੀਰ ਵਿੱਚ ਲਿਖੇ ਪ੍ਰਸ਼ਨਾਂ ਦਾ ਤਸਵੀਰ ਦ੍ਵਾਰਾ ਹੀ ਉੱਤਰ ਦੇਣਾ.#ਪ੍ਰਸ਼ਨ ਲਿਖੇ ਮੂਰਤਿ ਵਿਖੇ ਉੱਤਰ ਹ੍ਵੈ ਤਸਵੀਰ, ਚਿਤ੍ਰੋੱਤਰ ਤਾਂਕੋ ਕਹੈਂ ਕਵਿਜਨ ਮਤਿਗੰਭੀਰ.#ਉਦਾਹਰਣ-#ਸ੍ਰੀ ਅਰਜਨ ਲਾਹੌਰ ਤੇਂ ਚਾਤਕ ਕੀ ਤਸਵੀਰ,#ਪ੍ਰਗਟ ਕਰਨ ਅਪਨੀ ਦਸ਼ਾ ਭੇਜੀ ਸਤਿਗੁਰੁ ਤੀਰ.#ਰਾਮਦਾਸ ਸਤਿਗੁਰੁ ਨੇ ਮੇਘ ਭਾਨੁ ਲਿਖਦੀਨ,#ਸ਼੍ਰੀ ਅਰਜਨ ਆਨੰਦ ਭੇ ਵਾਂਛਿਤ ਉੱਤਰ ਚੀਨ.#ਗੁਰੁ ਅਰਜਨ ਦੇਵ ਨੇ ਦਰਸ਼ਨ ਲਈ ਵ੍ਯਾਕੁਲਤਾ ਪ੍ਰਗਟ ਕਰਨ ਹਿਤ ਚਾਤ੍ਰਕ ਦੀ ਮੂਰਤੀ ਲਿਖੀ "ਮੇਰਾ ਮਨੁ ਲੋਚੈ ਗੁਰਦਰਸਨ ਤਾਈ। ਬਿਲਪ ਕਰੇ ਚਾਤ੍ਰਿਕ ਕੀ ਨਿਆਈ." ਸਤਿਗੁਰੂ ਰਾਮਦਾਸ ਜੀ ਨੇ ਬੱਦਲ ਅਤੇ ਸੂਰਜ ਲਿਖਕੇ ਉੱਤਰ ਦਿੱਤਾ ਕਿ ਕੱਲ ਸੂਰਜ ਨਿਕਲਦੇ ਹੀ ਆਪ ਨੂੰ ਗੁਰੁਮੇਘ ਤੋਂ ਸ੍ਵਾਤਿਬੂੰਦ ਮਿਲੇਗੀ.#ਕਿਤਨੇ ਕਵੀਆਂ ਨੇ ਇਸ ਨੂੰ "ਚਿਤ੍ਰ" ਅਲੰਕਾਰ ਦੇ ਹੀ ਅੰਦਰ ਮੰਨਿਆ ਹੈ, ਅਤੇ ਬਹੁਤਿਆਂ ਨੇ ਇਸ ਨੂੰ "ਸੂਕ੍ਸ਼੍ਮ" ਅਲੰਕਾਰ ਦਾ ਭੇਦ ਕਲਪਿਆ ਹੈ.
Source: Mahankosh