ਚੀਨੀ ਯਾਤ੍ਰੀ
cheenee yaatree/chīnī yātrī

Definition

ਚੀਨ ਦੇਸ਼ ਦੇ ਬੌੱਧ ਯਾਤ੍ਰੀ, ਜੋ ਭਾਰਤ ਵਿੱਚ ਅਨੇਕ ਆਏ. ਇਨ੍ਹਾਂ ਵਿੱਚੋਂ ਪ੍ਰਸਿੱਧ ਦੋ ਹਨ. Fa- hien ਅਥਵਾ Fa- Hian. ਜੋ ਸਨ ੩੯੯ ਤੋਂ ਲੈ ਕੇ ਸਨ ੪੧੪ ਤਕ ਸਫਰ ਕਰਦਾ ਰਿਹਾ ਅਤੇ ਸਨ ੪੦੧ ਤੋਂ ੪੧੦ ਤਕ ਜਿਸ ਨੇ ਹਿੰਦ ਵਿੱਚ ਵਿਤਾਏ. ਇਹ ਚੰਦ੍ਰਗੁਪਤ ਦੂਜੇ ਦੇ ਅਹਿਦ ਵਿੱਚ ਇੱਥੇ ਆਇਆ ਸੀ. ਦੂਜਾ Hiuen- Tsang ਅਥਵਾ Hiwen Tsiang, ਜੋ ਸਨ ੬੨੯ ਵਿੱਚ ਦੇਸੋਂ ਤੁਰਿਆ ਅਰ ਸਨ ੬੩੦ ਵਿੱਚ ਗੰਧਾਰ ਦੇਸ਼ ਅੰਦਰ ਦਾਖਿਲ ਹੋਇਆ ਅਤੇ ਸਨ ੬੪੩ ਤਕ ਹਿੰਦੁਸਤਾਨ ਵਿੱਚ ਫਿਰਦਾ ਰਿਹਾ. ਇਹ ਸਨ ੬੦੦ ਵਿੱਚ ਪੈਦਾ ਹੋਇਆ ਅਤੇ ੬੬੪ ਵਿੱਚ ਮੋਇਆ. ਇਹ ਦੋਵੇਂ ਕਾਬੁਲ ਵਾਲੇ ਰਸਤੇ ਆਏ ਸਨ. ਇਨ੍ਹਾਂ ਦੇ ਲੇਖਾਂ ਤੋਂ ਇਤਿਹਾਸ ਲੇਖਕਾਂ ਨੇ ਬਹੁਤ ਗੱਲਾਂ ਲਈਆਂ ਹਨ.
Source: Mahankosh