Definition
ਦੇਖੋ, ਚੁਬੱਚਾ ੨। ੨. ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ ਦੇ ਸਰਹਾਲੀ ਪਿੰਡ ਪਾਸ ਪੂਰਵ ਵੱਲ ਗੁਰੂ ਅਰਜਨਸਾਹਿਬ ਦਾ ਗੁਰਦ੍ਵਾਰਾ, ਜਿਸ ਦਾ ਪ੍ਰਸਿੱਧ ਨਾਉਂ "ਚੁਬੱਚਾਸਾਹਿਬ" ਹੈ਼ ਸਤਿਗੁਰੂ ਮਾਤਾ ਗੰਗਾ ਜੀ ਸਮੇਤ ਕੁਝ ਸਮਾਂ ਇੱਥੇ ਵਿਰਾਜੇ ਹਨ. ਇਸ ਥਾਂ ਤੋਂ ਚੋਲ੍ਹੇ ਸਾਹਿਬ ਚਰਨ ਪਾਏ. ਗੁਰਦ੍ਵਾਰੇ ਨਾਲ ੨੫ ਘੁਮਾਉਂ ਜ਼ਮੀਨ ਹੈ. ਪੁਜਾਰੀ ਉਦਾਸੀ ਸਾਧੂ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਪੱਟੀ ਤੋਂ ਪੂਰਵ ਵੱਲ ਕ਼ਰੀਬ ਚਾਰ ਮੀਲ ਹੈ। ੩. ਦੇਖੋ, ਥਾਂਦੇ.
Source: Mahankosh