Definition
ਸੰਗ੍ਯਾ- ਚੁਲੁਕ. ਇੱਕ ਹੱਥ ਵਿੱਚ ਲਿਆ ਹੋਇਆ ਜਲ। ੨. ਕੁਰਲੀ. ਮੂੰਹ ਸਾਫ ਕਰਨ ਲਈ ਮੁਖ ਵਿੱਚ ਲੀਤਾ ਪਾਣੀ। ੩. ਕੁਰਲੀ ਕਰਕੇ ਵਾਹਗੁਰੂ ਅੱਗੇ ਸ਼ੁਕਰਗੁਜ਼ਾਰੀ ਦੀ ਪ੍ਰਾਰਥਨਾ. "ਤ੍ਰਿਪਤ ਹੋਇ ਮੁਖ ਹਾਥ ਪਖਾਰਹੁ। ਤਿਸ ਪਸਚਾਤੀ ਚੁਲਾ ਉਚਾਰਹੁ." (ਗੁਪ੍ਰਸੂ)ਚੁਲੇ ਦਾ ਪਾਠ ਇਹ ਹੈ-#"ਦੈਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ,#ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ,#ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ,#ਪਾਲੇ ਬਾਲਕ ਵਾਗਿ ਦੇਕੈ ਆਪਿ ਕਰ,#ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ,#ਸਰਬਧਾਰ ਸਮਰਥ ਹਉ ਤਿਸੁ ਕੁਰਬਾਣੀਐ,#ਗਾਈਐ ਰਾਤ ਦਿਨੰਤੁ ਗਾਵਣਜੋਗਿਆ,#ਜੋ ਗੁਰ ਕੀ ਪੈਰੀ ਪਾਹਿ ਤਿਨੀ ਹਰਿਰਸੁ ਭੋਗਿਆ."#(ਵਾਰ ਰਾਮ ੨. ਮਃ ੫)#"ਦਾਣਾ ਪਾਣੀ ਗੁਰੂ ਕਾ, ਟਹਿਲ ਭਾਵਨਾ ਸਿੱਖਾਂ ਦੀ, ਤੇਰੀ ਦੇਗੋਂ ਪ੍ਰਸਾਦ ਛਕਿਆ, ਦੇਗ ਸਵਾਈ ਤੇਗ ਫ਼ਤਹ, ਜੋ ਜੀਅ ਆਵੇ ਸੋ ਰਾਜੀ ਜਾਵੇ, ਤੇਰਾ ਨਾਮ ਚਿੱਤਿ ਆਵੇ." ਇਤ੍ਯਾਦਿ.
Source: Mahankosh
CHULÁ
Meaning in English2
s. m, handful; washing the mouth after eating, gargling; c. w. karná.
Source:THE PANJABI DICTIONARY-Bhai Maya Singh