ਚੁੰਙਿਆ
chunniaa/chunniā

Definition

ਚਯਨ (ਚੁਗਣ) ਵਾਲੀ. ਰਸ ਗ੍ਰਹਣ ਕਰਨ ਵਾਲੀ। ੨. ਭਾਵ ਪਿੰਗਲਾ ਨਾੜੀ. "ਭਾਠੀ ਗਗਨੁ ਸਿੰਙਿਆ ਅਰੁ ਚੁੰਙਿਆ, ਕਨਕ ਕਲਸ ਇਕੁ ਪਾਇਆ." (ਸ੍ਰੀ ਕਬੀਰ) ਦਸ਼ਮਦ੍ਵਾਰ ਭੱਠੀ ਹੈ, ਇੜਾ ਪਿੰਗਲਾ ਨਾਲਾਂ ਹਨ, ਸ਼ੁੱਧ ਅੰਤਹਕਰਣ ਕਨਕਕਲਸ਼ ਹੈ, ਜਿਸ ਵਿੱਚ ਰਸ ਟਪਕਕੇ ਜਮਾ ਹੁੰਦਾ ਹੈ. ਦੇਖੋ, ਸਿੰਙਿਆ.
Source: Mahankosh