Definition
ਜਿਲਾ, ਤਸੀਲ, ਥਾਣਾ ਸ਼ੇਖੂਪੁਰਾ ਦਾ ਇੱਕ ਪਿੰਡ, ਜਿਸ ਦੀਆਂ ਦੋ ਆਬਾਦੀਆਂ ਦੇ ਵਿਚਕਾਰ "ਖਰਾਸੌਦਾ" ਗੁਰੁਦ੍ਵਾਰਾ ਹੈ. ਇਸ ਜਗਾ ਗੁਰੂ ਨਾਨਕਦੇਵ ਜੀ ਨੇ ਪਿਤਾ ਦੀ ਆਗ੍ਯਾ ਅਨੁਸਾਰ- ਕਿ ਲਾਭ ਵਾਲਾ ਵਪਾਰ ਕਰਨਾ- ਭੁੱਖੇ ਵਿਦ੍ਵਾਨ ਸਾਧੂਆਂ ਨੂੰ ਪ੍ਰਸਾਦ ਛਕਾਣ ਲਈ ਪੂੰਜੀ ਖ਼ਰਚ ਕੀਤੀ ਸੀ. ਗੁਰਦ੍ਵਾਰਾ ਸੁੰਦਰ ਬਣਿਆ ਹੋਇਆ ਹੈ, ਨਾਲ ੨੫੦ ਵਿੱਘੇ ਜ਼ਮੀਨ ਹੈ. ਵੈਸਾਖੀ, ਮਾਘ ਸੁਦੀ ੧. ਅਤੇ ਕੱਤਕਪੁਨ੍ਯਾ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਚੂਹੜਕਾਣੇ ਤੋਂ ਕ਼ਰੀਬ ਦੋ ਮੀਲ ਉੱਤਰ ਹੈ.
Source: Mahankosh