Definition
ਸੰਗ੍ਯਾ- ਚੈਤਨ੍ਯ ਆਤਮਾ. ਦੇਖੋ, ਕਾਇਥ ਚੇਤੂ। ੨. ਇੱਕ ਮਸੰਦ, ਜੋ ਆਨੰਦਪੁਰ ਕਲਗੀਧਰ ਦੇ ਹ਼ਜੂਰ ਰਹਿੰਦਾ ਸੀ. ਦਸ਼ਮੇਸ਼ ਨੇ ਇਸ ਨੂੰ ਕੁਕਰਮੀ ਜਾਣਕੇ ਦੰਡ ਦਿੱਤਾ. ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਕਿਸੇ ਪ੍ਰੇਮੀ ਸਿੱਖ ਨੇ ਕੀਮਤੀ ਵਸਤ੍ਰ ਆਦਿ ਸਾਮਾਨ ਮਾਤਾ ਜੀ ਲਈ ਚੇਤੂ ਦੇ ਹਵਾਲੇ ਕੀਤਾ ਸੀ. ਇਸ ਨੇ ਇਹ ਸਭ ਸਾਮਾਨ ਆਪਣੀ ਇਸਤ੍ਰੀ ਨੂੰ ਦੇ ਦਿੱਤਾ. ਜਦ ਪ੍ਰੇਮੀ ਸਿੱਖ ਸਤਿਗੁਰੂ ਦੇ ਹ਼ਜੂਰ ਆਇਆ, ਤਦ ਚੇਤੂ ਦਾ ਪਾਜ ਖੁਲ ਗਿਆ.
Source: Mahankosh