Definition
ਅਮ੍ਰਿਤਸਰ ਦੇ ਜਿਲੇ, ਥਾਣਾ ਸਰਹਾਲੀ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੱਟੀ ਤੋਂ ੮. ਮੀਲ ਅਗਨਿਕੋਣ ਹੈ. ਇਸ ਦਾ ਪਹਿਲਾ ਨਾਮ ਭੈਣੀ ਸੀ. ਪੰਜਵੇਂ ਸਤਿਗੁਰੂ ਦਾ ਇੱਥੇ ਗੁਰਦ੍ਵਾਰਾ ਹੈ. ਰਸਦਾਇਕ ਭੋਜਨ (ਚੋਲ੍ਹਾ) ਬਣਾਕੇ ਇੱਕ ਮਾਈ ਇੱਥੇ ਲਿਆਈ ਜਿਸ ਪਰਥਾਇ ਗੁਰੂ ਸਾਹਿਬ ਨੇ "ਹਰਿ ਨਾਮ ਭੋਜਨ ਇਹੁ ਨਾਨਕ ਕੀਨੋ ਚੋਲ੍ਹਾ." (ਧਨਾ ਮਃ ੫) ਸ਼ਬਦ ਉਚਾਰਿਆ, ਜਿਸ ਤੋਂ ਪਿੰਡ ਦਾ ਨਾਮ ਚੋਲ੍ਹਾ ਪ੍ਰਸਿੱਧ ਹੋਇਆ. ਇਹ ਗ੍ਰਾਮ ਮੁਗ਼ਲਰਾਜ ਸਮੇਂ ਦਾ ਗੁਰਦ੍ਵਾਰੇ ਨੂੰ ਜਾਗੀਰ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਇਸ ਪਿੰਡ ਅੰਦਰ ਮਾਤਾ ਗੰਗਾ ਜੀ ਦਾ ਭੀ ਅਸਥਾਨ ਹੈ. ਜਦ ਗੁਰੂ ਸਾਹਿਬ ਚੋਲ੍ਹੇ ਗ੍ਰਾਮ ਬਹੁਤ ਚਿਰ ਰਹੇ, ਤਦ ਮਾਤਾ ਜੀ ਭੀ ਇਸ ਥਾਂ ਆਕੇ ਠਹਿਰੇ ਸਨ। ੨. ਰਸਦਾਇਕ ਭੋਜਨ. ਉੱਤਮਗ਼ਿਜਾ.
Source: Mahankosh
Shahmukhi : چولھا
Meaning in English
dainty dish, delicacy
Source: Punjabi Dictionary
CHOLHÁ
Meaning in English2
s. m, ainty:—cholhehár, cholhehárá, cholhehárí s. m. f. A person who eats dainties stealthily.
Source:THE PANJABI DICTIONARY-Bhai Maya Singh