Definition
ਦੇਖੋ, ਜਲਾਲਾਬਾਦ। ੨. ਜਿਲਾ ਜੇਹਲਮ, ਥਾਣਾ ਦੀਨਾ ਦਾ ਇੱਕ ਪਿੰਡ ਰੋਹਤਾਸ¹ ਹੈ, ਜੋ ਰੇਲਵੇ ਸਟੇਸ਼ਨ ਦੀਨਾ ਤੋਂ ਕ਼ਰੀਬ ਤਿੰਨ ਮੀਲ ਪੱਛਮ ਹੈ. ਰੋਹਤਾਸ ਤੋਂ ਉੱਤਰ, ਪਹਾੜੀ ਦੇ ਹੇਠ ਗੁਰੂ ਨਾਨਕਦੇਵ ਦਾ ਗੁਰੁਦ੍ਵਾਰਾ "ਚੋਹਾਸਾਹਿਬ" ਨਾਮ ਕਰਕੇ ਪ੍ਰਸਿੱਧ ਹੈ, ਕਿਉਂਕਿ ਗੁਰੂ ਸਾਹਿਬ ਨੇ ਭਗਤੂ ਸਿੱਖ ਦੀ ਪ੍ਰਾਰਥਨਾ ਪੁਰ ਇਸ ਥਾਂ ਪੱਥਰ ਚੁੱਕਕੇ ਜਲ ਦਾ ਪ੍ਰਵਾਹ ਜਾਰੀ ਕੀਤਾ ਸੀ. ਸਿ ਜਲ ਦੇ ਸੋਤ ਪਾਸ ਇਕ ਛੋਟਾ ਤਾਲ ਹੈ, ਹਰ ਵੇਲੇ ਨਿਰਮਲ ਜਲ ਵਹਿੰਦਾ ਹੈ. ਇਸ ਨੂੰ "ਚਸ਼ਮਾ ਸਾਹਿਬ" ਭੀ ਆਖਦੇ ਹਨ. ਚਸ਼ਮੇ ਤੋਂ ਪੂਰਵ ਵੱਲ ਦਰਬਾਰ ਬਣਿਆ ਹੋਇਆ ਹੈ. ੨੬੦ ਰੁਪਯੇ ਸਾਲਾਨਾ ਅਤੇ ੨੭ ਘੁਮਾਉਂ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਹੈ. ਕੱਤਕ ਸੁਦੀ ੧੫. ਨੂੰ ਮੇਲਾ ਹੁੰਦਾ ਹੈ.
Source: Mahankosh