Definition
ਰਿਆਸਤ ਕਪੂਰਥਲਾ, ਥਾਣੇ ਫਗਵਾੜੇ ਦਾ ਪਿੰਡ ਬੰਬੇਲੀ ਹੈ, ਇਸ ਤੋਂ ਉੱਤਰ ਵੱਲ ਚਾਰ ਫਰਲਾਂਗ ਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ "ਚੌਂਤੇ ਜੀ" ਨਾਮ ਤੋਂ ਪ੍ਰਸਿੱਧ ਹੈ. ਇਸ ਨਾਲ ੧੦੦ ਘੁਮਾਂਉਂ ਦੇ ਕ਼ਰੀਬ ਜ਼ਮੀਨ ਹੈ. ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ ੭. ਮੀਲ ਉੱਤਰ ਹੈ.
Source: Mahankosh