Definition
ਸੰਗ੍ਯਾ- ਸਾਹਿਬ (ਸਤਿਗੁਰੂ) ਦੇ ਵਿਰਾਜਣ ਦਾ ਚਬੂਤਰਾ। ੨. ਖਾਸ ਕਰਕੇ ਮਲ੍ਹਾ ਪਿੰਡ (ਰਿਆਸਤ ਪਟਿਆਲਾ ਤਸੀਲ ਭਟਿੰਡਾ) ਵਿੱਚ ਛੀਵੇਂ ਸਤਿਗੁਰੂ ਦਾ ਥੜਾ, ਜੋ ਜੈਤੋ ਰੇਲਵੇ ਸਟੇਸ਼ਨ ਤੋਂ ੭. ਮੀਲ ਪੂਰਵ ਹੈ. ਗੁਰੂ ਹਰਗੋਬਿੰਦ ਸਾਹਿਬ ਇਸ ਥਾਂ ਤਿੰਨ ਦਿਨ ਵਿਰਾਜੇ ਸਨ. ਇੱਥੇ ਇੱਕ ਸੱਪਣੀ ਦਾ ਉੱਧਾਰ ਕੀਤਾ. ਗੁਰਦ੍ਵਾਰੇ ਨਾਲ ੧੮੦ ਘੁਮਾਂਉ ਜਮੀਨ ਹੈ. ਮੇਲਾ ਵੈਸਾਖੀ ਨੂੰ ਹੁੰਦਾ ਹੈ.
Source: Mahankosh