Definition
ਪੁਰਾਣਾਂ ਵਿੱਚ ਲਿਖੇ ਚੌਵੀਹ (ਚਤੁਰ੍ਵਿੰਸ਼ਤਿ) ਅਵਤਾਰ-#ਮੱਛ, ਕੱਛਪ, ਵਰਾਹ, ਮੋਹਿਨੀ, ਨ੍ਰਿਸਿੰਹ, ਪਰਸ਼ੁਰਾਮ, ਰਾਮਚੰਦ੍ਰ, ਕ੍ਰਿਸਨ, ਬਲਰਾਮ, ਵਾਮਨ, ਬੁੱਧ, ਨਾਰਦ, ਰਿਸਭਦੇਵ, ਕਪਿਲ, ਵ੍ਯਾਸ, ਹੰਸ, ਪ੍ਰਿਥੁ, ਦੱਤਾਤ੍ਰੇਯ, ਨਰ, ਨਾਰਾਯਣ, ਹਯਗ੍ਰੀਵ, ਵੈਵਸ੍ਵਤਮਨੁ, ਧਨ੍ਵੰਤਰਿ ਅਤੇ ਕਲਕੀ.#ਦਸਮਗ੍ਰੰਥ ਵਿੱਚ ੨੪ ਅਵਤਾਰਾਂ ਦੀ ਕਥਾ ਲਿਖੀ ਗਈ ਹੈ, ਜਿਸ ਦੇ ਮੁੱਢ ਇੱਕ ਮੁਖਬੰਧ ਹੈ, ਉਸ ਤੋਂ ਕਰਤਾ ਦਾ ਭਾਵ ਪ੍ਰਗਟ ਹੁੰਦਾ ਹੈ, ਯਥਾ-#"ਅਬ ਚੌਬਿਸ ਉਚਰੋਂ ਅਵਤਾਰਾ,#ਜਿਹਿਂ ਬਿਧਿ ਤਿਨ ਕਾ ਲਖਾ ਅਖਾਰਾ. xx#ਜਬ ਜਬ ਹੋਤ ਅਰਸ੍ਟਿ ਅਪਾਰਾ.#ਤਬ ਤਬ ਦੇਹ ਧਰਤ ਅਵਤਾਰਾ.#ਕਾਲ ਸਭਿਨ ਕਾ ਪੇਖ ਤਮਾਸ਼ਾ,#ਅੰਤਹਿ ਕਾਲ ਕਰਤ ਹੈ ਨਾਸ਼ਾ. xx#ਜੋ ਚੌਬਿਸ ਅਵਤਾਰ ਕਹਾਏ,#ਤਿਨ ਭੀ ਤੁਮ ਪ੍ਰਭੁ! ਤਨਿਕ ਨ ਪਾਏ. xx#ਬ੍ਰਹਮਾਦਿਕ ਸਭ ਹੀ ਪਚਹਾਰੇ,#ਬਿਸਨੁ ਮਹੇਸੁਰ ਕਵਨ ਬਿਚਾਰੇ?#ਚੰਦ ਸੂਰ ਜਿਨ ਕਰੇ ਬਿਚਾਰਾ,#ਤਾਂਤੇ ਜਨਿਯਤ ਹੈ ਕਰਤਾਰਾ.#ਏਕਪੁਰਖ ਜਿਨ ਨੈਕ ਪਛਾਨਾ,#ਤਿਨ ਹੀ ਪਰਮਤਤ੍ਵ ਕਹਿਂ ਜਾਨਾ." xxx
Source: Mahankosh