Definition
ਰਾਜਪੂਤਾਂ ਦੀ ਇੱਕ ਜਾਤਿ, ਜੋ ਅਗਨਿਕੁਲ ਮੰਨੀ ਜਾਂਦੀ ਹੈ. ਕਥਾ ਇਉਂ ਪ੍ਰਚਲਿਤ ਹੈ ਕਿ ਰਾਖਸਾਂ ਦਾ ਨਾਸ਼ ਕਰਨ ਲਈ ਅਰਬੁਦ (ਆਬੂ) ਪਹਾੜ ਪੁਰ ਰਿਖੀਆਂ ਨੇ ਜੱਗ ਕੀਤਾ. ਜੱਗ ਦੇ ਕੁੰਡ ਤੋਂ ਚਾਰ ਪ੍ਰਤਾਪੀ ਪੁਰਖ ਪ੍ਰਗਟ ਹੋਏ, ਜਿਨ੍ਹਾਂ ਦੇ ਨਾਮ ਹਨ- ਪ੍ਰਮਾਰ, ਚੌਹਾਨ, ਸੋਲੰਕੀ ਅਤੇ ਪਰਿਹਾਰ. ਇਨ੍ਹਾਂ ਚਾਰ ਰਾਜਪੂਤਾਂ ਤੋਂ ਚਾਰ ਵੰਸ਼ ਚੱਲੇ, ਜੋ ਹੁਣ ਰਾਜਪੂਤਾਨੇ ਵਿੱਚ ਮੁਖੀ ਹਨ. ਇਹ ਕਹਾਵਤ ਭੀ ਹੈ ਕਿ ਚੌਹਾਨ ਦੇ ਚਾਰ ਭੁਜਾ ਸਨ. ਮਹਾ ਪ੍ਰਤਾਪੀ ਪ੍ਰਿਥੀਰਾਜ ਇਸੇ ਵੰਸ਼ ਦਾ ਭੂਸਣ ਸੀ. ਦੇਖੋ, ਰਾਜਪੂਤ. "ਮੱਲਣ ਹਾਸ ਚੌਹਾਣ ਚਿਤਾਰੀ." (ਭਾਗੁ)
Source: Mahankosh