Definition
ਲੰਕਾ (Ceylon) ਨਿਵਾਸੀ ਮਾਧਵ ਭਾਟੜੇ ਦੀ ਵੰਸ਼ ਵਿੱਚ ਹੋਣ ਵਾਲਾ ਚੰਗਾ ਨਾਮਕ ਪ੍ਰੇਮੀ, ਜੋ ਗੁਰੂ ਨਾਨਕਦੇਵ ਦਾ ਸਿੱਖ ਹੋਇਆ. ਇਸ ਨੇ ਮਾਧਵ ਦੇ ਰਹਾਇਸ਼ੀ ਮਕਾਨ ਤੇ ਗੁਰਦ੍ਵਾਰਾ ਬਣਾਕੇ ਧਰਮਪ੍ਰਚਾਰ ਦਾ ਕੰਮ ਆਰੰਭਿਆ. ਭਾਈ ਬੰਨੋ ਦੀ ਬੀੜ ਵਿੱਚ "ਹਕੀਕਤ ਰਾਹ ਮੁਕਾਮ ਸ਼ਿਵਨਾਭਿ ਰਾਜੇ ਕੀ" ਵਿੱਚ ਇਸੇ ਪ੍ਰੇਮੀ ਦਾ ਜਿਕਰ ਹੈ.
Source: Mahankosh