ਚੰਦਕੌਰ
chanthakaura/chandhakaura

Definition

ਫਤੇਗੜ੍ਹ (ਜਿਲਾ ਗੁਰਦਾਸਪੁਰ) ਦੇ ਰਈਸ ਸਰਦਾਰ ਜੈਮਲ ਸਿੰਘ ਕਨ੍ਹੈਯੇ ਦੀ ਸੁਪੁਤ੍ਰੀ, ਜੋ ਸਨ ੧੮੧੨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਡੇ ਪੁਤ੍ਰ (ਵਲੀਅਹਿਦ) ਖੜਕ ਸਿੰਘ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਸਨ ੧੮੨੧ (ਸੰਮਤ ੧੮੭੯) ਵਿੱਚ ਕੌਰ ਨੌਨਿਹਾਲ ਸਿੰਘ ਜਨਮਿਆ. ਇਹ ਆਪਣੇ ਪਤੀ ਅਤੇ ਪੁਤ੍ਰ ਦੇ ਮਰਣ ਪੁਰ ਕੁਝ ਸਮੇਂ ਲਈ ਲਹੌਰ ਦੇ ਰਾਜ ਦਾ ਪ੍ਰਬੰਧ ਕਰਦੀ ਰਹੀ.#ਰਾਜਾ ਧ੍ਯਾਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਾਜ਼ਿਸ਼ ਨਾਲ ਸਨ ੧੮੪੨ ਵਿੱਚ ਮਹਾਰਾਨੀ ਚੰਦਕੌਰ ਕਤਲ ਕੀਤੀ ਗਈ।#੨. ਸਰਦਾਰ ਰਾਮ ਸਿੰਘ ਢਿੱਲੋਂ ਦੀ ਸੁਪੁਤ੍ਰੀ ਅਤੇ ਨਾਭਾਪਤਿ ਰਾਜਾ ਜਸਵੰਤ ਸਿੰਘ ਜੀ ਦੀ ਰਾਣੀ, ਜੋ ਵਡੀ ਧਰਮਾਤਮਾ, ਦਿਲੇਰ, ਰਾਜਕਾਜ ਵਿੱਚ ਨਿਪੁਣ ਅਤੇ ਕੁਲ ਪਾਲਣ ਵਾਲੀ ਸੀ. ਫੂਲ ਕੀ ਰਿਆਸਤਾਂ ਵਿੱਚ ਇਹ ਬਹੁਤ ਹੀ ਸਨਮਾਨ ਨਾਲ ਵੇਖੀ ਜਾਂਦੀ ਸੀ. ਇਸ ਨੇ ਰਾਜਾ ਭਰਪੂਰ ਸਿੰਘ ਦੀ ਨਾਬਾਲਗੀ ਵੇਲੇ ਬਹੁਤ ਉੱਤਮ ਰਾਜ ਪ੍ਰਬੰਧ ਕੀਤਾ। ੩. ਕੌਰ ਹਿੰਮਤ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਭਤੀਜੀ, ਜਿਸ ਦੀ ਸ਼ਾਦੀ ਸਰਦਾਰ ਤਾਰਾ ਸਿੰਘ ਰਈਸ ਰਾਹੋਂ ਦੇ ਸੁਪੁਤ੍ਰ ਸਰਦਾਰ ਦਸੌਂਧਾ ਸਿੰਘ ਨਾਲ ਸੰਮਤ ੧੮੩੪ ਵਿੱਚ ਹੋਈ। ੪. ਹਰੀ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਗਜਪਤਿ ਸਿੰਘ ਜੀਂਦਪਤਿ ਦੀ ਪੜੋਤੀ, ਜਿਸ ਦੀ ਸ਼ਾਦੀ ਥਨੇਸਰ ਦੇ ਰਈਸ ਸਰਦਾਰ ਫਤੇ ਸਿੰਘ ਨਾਲ ਹੋਈ। ੫. ਦੇਖੋ, ਖੁਦਾ ਸਿੰਘ.
Source: Mahankosh