Definition
ਛਤ੍ਰੀਆਂ ਦੀ ਇੱਕ ਜਾਤਿ, ਜਿਸ ਦੀ ਉਤਪੱਤੀ ਇਉਂ ਦੱਸੀ ਜਾਂਦੀ ਹੈ ਕਿ- ਕਾਸ਼ੀ ਦੇ ਰਾਜਾ ਇੰਦ੍ਰਜਿਤ ਦਾ ਪੁਰੋਹਿਤ ਹੇਮਰਾਜ ਸੀ. ਉਸ ਦੀ ਪੁਤ੍ਰੀ ਹੇਮਵਤੀ ਜੋ ਵਡੀ ਸੁੰਦਰੀ ਸੀ, ਇੱਕ ਦਿਨ ਗੰਗਾ ਇਸਨਾਨ ਕਰਨ ਗਈ, ਉਸ ਨੂੰ ਦੇਖਕੇ ਚੰਦ੍ਰਮਾ ਮੋਹਿਤ ਹੋ ਗਿਆ ਅਤੇ ਹੇਮਵਤੀ ਨੂੰ ਗਰਭ ਸਹਿਤ ਕੀਤਾ. ਹੇਮਵਤੀ ਦੀ ਸੰਤਾਨ ਚੰਦੇਲ ਛਤ੍ਰੀ ਹਨ.#ਦੂਜੀ ਕਲਪਣਾ ਇਹ ਹੈ ਕਿ ਮਰੀਚੀ ਦੇ ਪੁਤ੍ਰ ਚੰਦ੍ਰਾਤ੍ਰੇਯ ਤੋਂ ਚੰਦੇਲਵੰਸ਼ ਚੱਲਿਆ ਹੈ। ੨. ਇੱਕ ਰਾਜਪੂਤ ਜਾਤਿ. "ਚੰਦੇਲ ਚੌਪਿਯੰ ਤਬੈ ਰਿਸਾਤ ਧਾਤ ਭੇ ਸਬੈ." (ਵਿਚਿਤ੍ਰ) ਬਿਲਾਸਪੁਰ ਦੇ ਰਾਜੇ ਇਸੇ ਗੋਤਰ ਦੇ ਹਨ.
Source: Mahankosh