Definition
ਸੰ. ਸੰਗ੍ਯਾ- ਚੰਦ੍ਰਮਾ ਦਾ ਸੋਲਵਾਂ ਭਾਗ. ਚੰਦ੍ਰਮਾ ਦੀਆਂ ਸੋਲਾਂ ਕਲਾ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਹ ਲਿਖੀਆਂ ਹਨ- ਅਮ੍ਰਿਤਾ, ਮਾਨਦਾ, ਪੂਸਾ, ਪੁਸ੍ਟਿ, ਤੁਸ੍ਟਿ, ਰਤਿ, ਧ੍ਰਿਤਿ, ਸ਼ਸ਼ਿਨੀ, ਚੰਦ੍ਰਿਕਾ, ਕਾਂਤਿ, ਜ੍ਯੋਤਸ੍ਨਾ, ਸ਼੍ਰੀ, ਪ੍ਰੀਤਿ, ਅੰਗਦਾ, ਪੂਸਣਾ ਅਤੇ ਪੂਰਣਾ.#ਕਾਮਸ਼ਾਸਤ੍ਰ ਅਨੁਸਾਰ ਸੋਲਾਂ ਕਲਾ ਇਹ ਹਨ- ਪੂਸਾ, ਯਸ਼ਾ, ਸੁਮਨਸਾ, ਰਤਿ, ਪ੍ਰਾਪ੍ਤਿ, ਧ੍ਰਿਤਿ, ਰਿੱਧਿ, ਸੋਮ੍ਯਾ, ਮਰੀਚਿ, ਅੰਸ਼ੁਮਾਲਿਨੀ, ਅੰਗਿਰਾ, ਸ਼ਸ਼ਿਨੀ, ਛਾਯਾ, ਸੰਪੂਰ੍ਣਮੰਡਲਾ, ਤੁਸ੍ਟਿ ਅਤੇ ਅਮ੍ਰਿਤਾ। ੨. ਨਾਨਕ ਪ੍ਰਕਾਸ਼ ਅਨੁਸਾਰ ਲੰਕਾਪਤਿ ਸ਼ਿਵਨਾਭ ਦੀ ਪਟਰਾਨੀ, ਜਿਸ ਨੇ ਜਗਤਗੁਰੂ ਦੀ ਸਿੱਖੀ ਧਾਰਨ ਕੀਤੀ. "ਚੰਦ੍ਰਕਲਾ ਲੇ ਰਾਨੀ ਸੰਗਾ। ਆਵਾ ਭੂਪਤਿ ਹ੍ਰਿਧੈ ਉਮੰਗਾ." (ਨਾਪ੍ਰ) ੩. ਦੇਖੋ, ਸਵੈਯੇ ਦਾ ਰੂਪ ੧੫.
Source: Mahankosh