Definition
ਸੰ. ਹਿਮਾਲਯ ਦੇ ਚੰਦ੍ਰਭਾਗ ਨਾਮਕ ਅਸਥਾਨ ਤੋਂ ਨਿਕਲੀ ਹੋਈ ਇੱਕ ਨਦੀ. ਚਨਾਬ. ਝਨਾਂ. ਰਿਗਵੇਦ ਵਿੱਚ ਇਸ ਦਾ ਨਾਮ ਅਸਿਕ੍ਨੀ¹ ਹੈ. ਲਾਹੁਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ. ਮੁੱਢ ਦੇ ਸੋਮੇ ਤੋਂ ੧੧੫ ਮੀਲ ਪੁਰ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ. ਇਹ ਨਦੀ ਕਸ਼ਮੀਰ ਦੇ ਇ਼ਲਾਕੇ ਅਖਨੂਰ ਕਿਸ੍ਟਵਾਰ ਅਤੇ ਚੰਬਾ ਰਾਜ ਵਿੱਚ ਵਹਿੰਦੀ ਹੋਈ ਅਰ ਸਿਆਲਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜਿਲੇ ਜੇਹਲਮ ਨਾਲ ਮਿਲਕੇ, ਅਰ ਸਿੰਧੁ ਪਾਸ ਰਾਵੀ ਨਾਲ ਇਕੱਠੀ ਹੋਕੇ ਮਿੱਠਨਕੋਟ ਦੇ ਮਕ਼ਾਮ ਸਿੰਧੁਨਦ ਵਿੱਚ ਜਾ ਮਿਲਦੀ ਹੈ.
Source: Mahankosh