Definition
ਤਲਵੰਡੀ ਨਿਵਾਸੀ ਸੰਧੂ ਜੱਟ, ਜੋ ਭਾਈ ਬਾਲੇ ਦਾ ਪਿਤਾ ਸੀ। ੨. ਜੋਤਿਸ ਅਨੁਸਾਰ ਚੰਦ੍ਰਮਾ ਅਤੇ ਸੂਰਜ ਅਮਾਵਸ ਨੂੰ ਇੱਕਠੇ ਹੁੰਦੇ ਹਨ. ਅਮਾਵਸ ਦਾ ਜੰਮਿਆ ਆਦਮੀ ਸੁਸਤ ਅਤੇ ਦਰਿਦ੍ਰੀ ਹੁੰਦਾ ਹੈ, ਇਸ ਕਾਰਣ ਆਲਸੀ ਆਦਮੀ ਨੂੰ ਲੋਕ ਚੰਦ੍ਰਭਾਨ ਆਖਦੇ ਹਨ। ੩. ਕ੍ਰਿਸਨ ਜੀ ਦੀ ਪ੍ਯਾਰੀ ਗੋਪੀ ਚੰਦ੍ਰਾਵਲੀ ਦਾ ਪਿਤਾ, ਜੋ ਮਹੀਭਾਨੁ ਦਾ ਪੁਤ੍ਰ ਸੀ.
Source: Mahankosh