Definition
ਵਿ- ਚਦ੍ਰਿਕਾ (ਚਾਂਦਨੀ) ਸਹਿਤ। ੨. ਚੰਦ੍ਰਮਾ ਨਾਲ ਸੰਬੰਧਿਤ। ੩. ਸੰਗ੍ਯਾ- ਪ੍ਰਕਾਸ਼. ਚਮਤਕਾਰ. "ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ." (ਆਸਾ ਛੰਤ ਮਃ ੫) ਇਸ ਥਾਂ ਸ਼ਿਕਾਰੀ ਦੇ ਕੀਤੇ ਪ੍ਰਕਾਸ਼ ਦਾ ਜ਼ਿਕਰ ਹੈ, ਜਿਸ ਨੂੰ ਵੇਖਕੇ ਮ੍ਰਿਗ ਹੈਰਾਨ ਹੋਇਆ ਨੇੜੇ ਆ ਜਾਂਦਾ ਹੈ. ਸੰਸਾਰ ਦੇ ਮਾਇਕ ਚਮਤਕਾਰੇ ਚੰਦ੍ਰਾਇਣੁ ਹੈ.
Source: Mahankosh