Definition
ਸੰਗ੍ਯਾ- ਚੰਬੇ ਦੇ ਫੁੱਲਾਂ ਦੀ ਮਾਲਾ। ੨. ਇੱਕ ਛੰਦ. ਇਸ ਦਾ ਨਾਮ "ਰੁਕਮਵਤੀ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਭ, ਮ, ਸ, ਗ, , , , .#ਉਦਾਹਰਣ-#ਦੀਰਘ ਰੌਰਾ ਦ੍ਵੈ ਦਿਸਿ ਹੋਵਾ,#ਚਾਹਤ ਹਾਥੀ ਕੋ ਤਬ ਢੋਵਾ,#ਸਿੰਘ ਭਏ ਘੋਰੇ ਅਸਵਾਰਾ,#ਲੋਹਗੜ੍ਹੀ ਕੋ ਦ੍ਵਾਰ ਨਿਹਾਰਾ. (ਗੁਪ੍ਰਸੂ)
Source: Mahankosh