Definition
ਦੇਖੋ, ਮਾਂਗਾ। ੨. ਜਿਲਾ ਸਿਆਲਕੋਟ, ਤਸੀਲ ਬਾਣਾ ਡਸਕਾ ਦਾ ਪਿੰਡ ਸੀਓਕੇ ਹੈ. ਇਸ ਤੋਂ ਅੱਧ ਮੀਲ ਨੈਰਤ ਕੌਣ ਗੁਰੂ ਨਾਨਕ ਦੇਵ ਦਾ ਅਸਥਾਨ ਛੋਟਾ ਨਾਨਕਿਆਨਾ ਹੈ. ਗੁਰੂ ਸਾਹਿਬ ਰੂਪੇ ਨਾਮਕ ਸਿੱਖ ਦਾ ਪ੍ਰੇਮ ਦੇਖਕੇ ਕੁਝ ਕਾਲ ਇੱਥੇ ਠਹਿਰੇ ਹਨ. ਗੁਰਦ੍ਵਾਰੇ ਨਾਲ ਸੋਲਾਂ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ੨੫- ੨੬ ਹਾੜ ਨੂੰ ਮੇਲਾ ਲਗਦਾ ਹੈ. ਰੇਲਵੇ ਸਟੇਸ਼ਨ ਸਿਆਲਕੋਟ ਤੋਂ ੧੨. ਮੀਲ ਦੱਖਣ ਹੈ. ਜਿਸ ਵੇਲੇ ਗੁਰੂ ਨਾਨਕ ਦੇਵ ਇੱਥੇ ਆਏ ਹਨ, ਉਸ ਸਮੇਂ ਉਸ ਪਿੰਡ ਦਾ ਨਾਮ 'ਭਾਰੋਵਾਲ' ਸੀ.
Source: Mahankosh