Definition
ਸੰ. जगत ਸੰਗ੍ਯਾ- ਸੰਸਾਰ. ਦੁਨੀਆ. "ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ." (ਸੋਰ ਮਃ ੧) ੨. ਜਨਸਮੁਦਾਯ. ਲੋਕ। ੩. ਯਗ੍ਯ यज्ञ ਯਾਗ. "ਜਗ ਇਸਨਾਨ ਤਾਪ ਥਾਨ ਖੰਡੇ." (ਧਨਾ ਮਃ ੫) "ਗੈਡਾ ਮਾਰਿ ਹੋਮ ਜਗ ਕੀਏ." (ਵਾਰ ਮਲਾ ਮਃ ੧) ੪. ਯਕ੍ਸ਼੍. "ਕੋਟਿ ਜਗ ਜਾਕੈ ਦਰਬਾਰ." (ਭੈਰ ਅਃ ਕਬੀਰ)
Source: Mahankosh