Definition
[جُزاموالہ] ਵਿ- ਜੁਜਾਮਵਾਲਾ. ਕੁਸ੍ਠ ਰੋਗ ਵਾਲਾ. ਕੋੜ੍ਹੀ। ੨. ਭਾਵ- ਵਿਸਈ ਪਾਂਮਰ, ਜਿਸ ਦੇ ਸੰਗ ਤੋਂ ਰੋਗ ਹੋਣ ਦਾ ਡਰ ਹੈ. "ਚੁਣਿ ਵਖਿ ਕਢੇ ਜਜਮਾਲਿਆ." (ਵਾਰ ਆਸਾ) "ਸਚੈ ਵਖਿ ਕਢੇ ਜਜਮਾਲੇ." (ਵਾਰ ਗਉ ੧. ਮਃ ੪) ੩. ਪੱਕੇ ਇਰਾਦੇ ਵਾਲਾ. ਦੇਖੋ, ਜਜਮ ੩. "ਨਿਤ ਮਾਇਆ ਨੋ ਫਿਰੈ ਜਜਮਾਲਿਆ." (ਵਾਰ ਗਉ ੧. ਮਃ ੪)
Source: Mahankosh