Definition
ਪੁਰਾਣਾਂ ਅਨੁਸਾਰ ਸ਼੍ਯੇਨੀ ਦੇ ਉਦਰ ਤੋਂ ਸੂਰਜ ਦੇ ਰਥਵਾਹੀ ਅਰੁਣ ਦਾ ਪੁਤ੍ਰ, ਜੋ ਸੰਪਾਤੀ ਦਾ ਭਾਈ ਅਤੇ ਗਿਰਝਾਂ ਦਾ ਰਾਜਾ ਸੀ. ਇਹ ਰਾਜਾ ਦਸ਼ਰਥ ਦਾ ਮਿਤ੍ਰ ਸੀ. ਇਸ ਨੇ ਸੀਤਾਹਰਣ ਸਮੇਂ ਰਾਵਣ ਨਾਲ ਘੋਰ ਯੁੱਧ ਕੀਤਾ ਸੀ. "ਉਤ ਰਾਵਣ ਆਨ ਜਟਾਯੁ ਘਿਰੇ." (ਰਾਮਾਵ)ਰਾਵਣ ਦੇ ਖੜਗ ਨਾਲ ਜਟਾਯੁ ਜ਼ਖ਼ਮੀ ਹੋ ਕੇ ਜ਼ਮੀਨ ਪੁਰ ਡਿੱਗਾ, ਜਦ ਰਾਮਚੰਦ੍ਰ ਜੀ ਸੀਤਾ ਦੀ ਭਾਲ ਵਿੱਚ ਫਿਰ ਰਹੇ ਸਨ, ਤਦ ਇਸ ਨੇ ਸੀਤਾਹਰਣ ਦਾ ਪ੍ਰਸੰਗ ਸੁਣਾਕੇ ਪ੍ਰਾਣ ਤ੍ਯਾਗੇ। ੨. ਵਾਯੁਪੁਰਾਣ ਅਨੁਸਾਰ ਇੱਕ ਪਹਾੜ.
Source: Mahankosh