ਜਟਾਵਲਾ
jataavalaa/jatāvalā

Definition

ਵਿ- ਜਟਾ ਵਾਲਾ। ੨. ਸੰਗ੍ਯਾ- ਸ਼ਿਵ। ੩. ਸ਼ਿਵ ਦਾ ਨਾਦੀਆ. ਉਹ ਬੈਲ, ਜਿਸ ਪੁਰ ਸ਼ਿਵ ਸਵਾਰੀ ਕਰਦਾ ਹੈ. "ਢੋਲ ਨਗਾਰੇ ਪੌਣ ਦੇ ਊਂਘਨ ਜਾਨੁ ਜਟਾਵਲੇ." (ਚੰਡੀ ੩) ਜਿਵੇਂ ਨਾਦੀਆ ਬੜ੍ਹਕਦਾ ਹੈ ਤਿਵੇਂ ਨਗਾਰੇ ਆਦਿ ਦੀ ਗਰਜ ਹੋ ਰਹੀ ਹੈ. ਦੇਖੋ, ਊਂਘਨ। ੪. ਵੈਰੀਗ ਸਾਧੁ। ੫. ਵਟ (ਬੋਹੜ- ਬਰੋਟਾ).
Source: Mahankosh