Definition
ਦੇਖੋ, ਯਤਿ। ੨. ਜਾਤਿ. "ਜਤਿ ਮੇਰੀ ਪਤਿ ਮੇਰੀ ਧਨ ਹਰਿ ਨਾਮ." (ਸੂਹੀ ਮਃ ੫) ੩. ਸੰਗੀਤ ਅਨੁਸਾਰ ਗਾਯਨ ਦੀ ਧਾਰਣਾ ਦਾ ਨਾਉਂ ਜਤਿ (ਯਤਿ) ਹੈ. ਅਤੇ ਮ੍ਰਿਦੰਗ ਦੇ ਬੋਲ ਦਾ ਜਿੱਥੇ ਵਿਸ਼੍ਰਾਮ ਹੋਵੇ ਉਸ ਦੀ ਭੀ ਜਤਿ ਸੰਗ੍ਯਾ ਹੈ. ਡਾਕਟਰ ਚਰਨ ਸਿੰਘ ਜੀ ਨੇ "ਸ੍ਰੀ ਗੁਰੂ ਗ੍ਰੰਥਬਾਣੀ ਬੇਉਰੇ" ਵਿੱਚ ਲਿਖਿਆ ਹੈ ਕਿ- ਜਤਿ, ਗਤਿ, ਸਾਥ, ਇਹ ਤਿੰਨੇ ਜੋੜੀ ਦੇ ਕਰਤਬ ਹਨ. ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ ਕਰੇ, ਅਰਥਾਤ ਗਤਿ ਵਾਕਰ ਉਂਗਲੀਆਂ ਵਿੱਚੋਂ ਜੋੜੀ ਦੇ ਕਿਨਾਰੇ ਅਤੇ ਵਿਚਕਾਰ ਕੰਮ ਕਰੇ, ਅਤੇ ਖੱਬਾ ਹੱਥ ਸਾਥ ਵਾਕਰ ਖੁਲਾਸਾ ਵਜਾਏ, ਤਾਂ ਉਸ ਨੂੰ ਜਤਿ ਕਹਿੰਦੇ ਹਨ. ਅਤੇ ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਜੋ ਪਾਟਾਛਰ ਕਹੀਦੇ ਹਨ ਅਤੇ ਆਵਾਜ ਵੀ ਨਰਮ ਨਰਮ ਨਿਕਲੇ, ਉਸ ਨੂੰ ਗਤਿ ਕਹਿੰਦੇ ਹਨ. ਜਦ ਦੋਵੇਂ ਹੱਥ ਖੁਲ੍ਹੇ ਕੰਮ ਕਰਨ ਅਤੇ ਆਵਾਜ ਵੀ ਖੁਲ੍ਹੀ ਨਿਕਲੇ (ਜਿਸ ਨੂੰ ਕਢ ਆਖਦੇਹਨ) ਤਾਂ ਉਸ ਦੀ ਸੰਗ੍ਯਾ ਸਾਥ ਹੁੰਦੀ ਹੈ. ਦੇਖੋ, ਬਿਲਾਵਲ ਮਃ ੧. ਥਿਤੀ, ਘਰੁ ੧੦. ਜਤਿ।#੪. ਕ੍ਰਿ. ਵਿ- ਯਤ੍ਰ. ਜਿੱਥੇ. ਜਹਾਂ. "ਜਤਿ ਜਾਤ ਸਦਾ ਕਾਲ ਹਈ." (ਕਾਨ ਮਃ ੫)
Source: Mahankosh