ਜਨਮੇਜਾ
janamayjaa/janamējā

Definition

ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍‍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍‍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ." (ਗ੍ਯਾਨ) "ਰੋਵਹਿ ਜਨਮੇਜਾ ਖੁਇਗਇਆ." (ਵਾਰ ਰਾਮ ੧. ਮਃ ੧)
Source: Mahankosh