ਜਮਾਲਗੋਟਾ
jamaalagotaa/jamālagotā

Definition

ਸੰ. ਜਯਪਾਲ. L. Croton liglium. ਇੱਕ ਬਿਰਛ, ਜਿਸ ਦੇ ਫਲਾਂ ਦੇ ਬੀਜਾਂ ਵਿੱਚੋਂ ਤੇਲ ਕੱਢੀਦਾ ਹੈ, ਜੋ ਜੁਲਾਬ ਲਈ ਵਰਤੀਦਾ ਹੈ. ਜਮਾਲਗੋਟਾ ਖ਼ੁਸ਼ਕ, ਬਹੁਤ ਗਰਮ ਤੇ ਤਿੱਖਾ (ਤੀਕ੍ਸ਼੍‍ਣ) ਹੁੰਦਾ ਹੈ. ਇਸ ਦਾ ਵਰਤਣਾ ਸਾਵਧਾਨੀ ਨਾਲ ਵੈਦ੍ਯ ਦੀ ਸਿਖ੍ਯਾ ਅਨੁਸਾਰ ਕਰਨਾ ਚਾਹੀਏ. ਇਹ ਸਰੀਰ ਦੀ ਰਤੂਬਤ ਖ਼ੁਸ਼ਕ ਕਰਦਾ, ਲਹੂ ਅਤੇ ਖਲੜੀ ਦੇ ਰੋਗ ਮਿਟਾਉਂਦਾ ਹੈ.
Source: Mahankosh

Shahmukhi : جمالگوٹا

Parts Of Speech : noun, masculine

Meaning in English

croton, Croton tiglium; its nut or bean used as a strong purgative
Source: Punjabi Dictionary