Definition
ਦਿੱਲੀ ਪਾਸ ਮਿਰਜ਼ਾ ਜਯਸਿੰਘ ਦਾ ਜਿਸ ਥਾਂ ਕੈਂਪ ਰਿਹਾ ਕਰਦਾ ਸੀ, ਇਸ ਥਾਂ ਵਸਿਆ ਹੋਇਆ ਗ੍ਰਾਮ, ਜੋ ਜਯਸਿੰਘ ਦੇ ਲਸ਼ਕਰ ਦੀ ਜਰੂਰਤ ਪੂਰੀ ਕਰਦਾ ਸੀ. ਗੁਰੂ ਹਰਿਕ੍ਰਿਸਨ ਸਾਹਿਬ ਜਯਸਿੰਘ ਦਾ ਪ੍ਰੇਮ ਵੇਖਕੇ ਜਯਸਿੰਘਪੁਰੇ ਪਾਸ ਕੁਝ ਕਾਲ ਵਿਰਾਜੇ. ਗੁਰਦ੍ਵਾਰੇ ਦਾ ਨਾਮ "ਬੰਗਲਾ ਸਾਹਿਬ" ਹੈ, ਜੋ ਹੁਣ ਨਵੀਂ ਦਿੱਲੀ ਦੀ ਜਯਸਿੰਘ ਰੋਡ ਅਤੇ ਕੰਟੋਨਮੈਂਟ (Cantonement) ਰੋਡ ਦੇ ਮੱਧ ਹੈ ਅਤੇ ਪਿੱਠ ਅਸ਼ੋਕ ਰੋਡ ਵੱਲ ਹੈ. ਨਵੀਂ ਦਿੱਲੀ (New Delhi) ਵਸਾਉਣ ਸਮੇਂ ਜਯਸਿੰਘਪੁਰਾ ਉਜਾੜ ਦਿੱਤਾ ਗਿਆ ਹੈ. ਕੇਵਲ ਦੇਵਮੰਦਿਰ ਆਦਿਕ ਕੁਝ ਮਕਾਨ ਰਹਿ ਗਏ ਹਨ.
Source: Mahankosh