ਜਰਕੰਬਰ
jarakanbara/jarakanbara

Definition

ਸੰਗ੍ਯਾ- ਜ਼ਰਕ- ਅੰਬਰ. ਸੁਵਰਣ ਦੇ ਪਤ੍ਰਿਆਂ ਵਾਲੇ ਵਸਤ੍ਰ. ਸਲਮੇ ਸਤਾਰੇ ਨਾਲ ਮੜ੍ਹੇ ਕਪੜੇ. "ਆਦਿ ਗਏ ਜਰਕੰਬਰ ਸੇ ਅਜ, ਅੰਬਰ ਸੇ ਨ੍ਰਿਪ ਕੰਬਰ ਕੀਨੇ." (ਅਜਰਾਜ) ਜ਼ਰਕ ਅੰਬਰ ਜੇਹੇ ਰਾਜਾ ਅਜ ਜਦ ਆਏ, ਤਦ ਕਪਾਸ ਵਸਤ੍ਰ ਜੇਹੇ ਰਾਜਾ, ਕੰਬਲ ਕਰ ਦਿੱਤੇ. ਭਾਵ- ਸ੍ਯਾਹ ਹੋ ਗਏ.
Source: Mahankosh