ਜਰਣਾ
jaranaa/jaranā

Definition

ਕ੍ਰਿ- ਜਰਨਾ. ਸਹਾਰਨਾ. ਬਰਦਾਸ਼੍ਤ ਕਰਨਾ. ਦੇਖੋ, ਜਰਣੁ. "ਮੇਰੀ ਬਹੁਤ ਇਆਨਪ ਜਰਤ." (ਦੇਵ ਮਃ ੫) ੨. ਹਜਮ ਕਰਨਾ। ੩. ਜਲਨਾ. ਦਗਧ ਹੋਣਾ. "ਹਾਡ ਜਰੇ ਜਿਉ ਲਾਕਰੀ." (ਸ. ਕਬੀਰ) "ਇਹੁ ਜਗੁ ਜਰਤਾ ਦੇਖਿਕੈ." (ਸ. ਕਬੀਰ) ੪. ਸੰ. ਜਰਣ. ਸੰਗ੍ਯਾ- ਜੀਰਾ। ੫. ਬੁਢਾਪਾ. ਜਰਾ. "ਗ੍ਰਸਤ ਜਾਤ ਬਲ ਜਰਣੀ." (ਸਾਰ ਮਃ ੫) ੬. ਸੰ. ਜਰ੍‍ਣ. ਚੰਦ੍ਰਮਾ। ੭. ਵ੍ਰਿਕ੍ਸ਼੍‍. ਦਰਖ਼ਤ.
Source: Mahankosh