ਜਲਹਰਬਿੰਬ
jalaharabinba/jalaharabinba

Definition

ਸੰਗ੍ਯਾ- ਜਲਧਰ ਬਿੰਬ. ਇੰਦ੍ਰਧਨੁਖ. ਆਕਾਸ਼ ਵਿੱਚ ਫੈਲੇ ਹੋਏ ਜਲਕਣਕਿਆਂ ਵਿੱਚ ਸੂਰਜ ਦੀ ਕਿਰਣਾ ਨਾਲ ਹੋਈ ਅਨੇਕ ਰੰਗਾਂ ਦੀ ਝਲਕ. "ਜਲਹਰਬਿੰਬ ਜੁਗਤਿ ਜਗੁ ਰਚਾ." (ਸਵੈਯੇ ਮਃ ੪. ਕੇ) ਇੰਦ੍ਰਧਨੁਖ ਵਾਂਙ ਅਨੇਕ ਰੰਗਾਂ ਦੀ ਸੰਸਾਰ ਰਚਨਾ ਖਿਨ ਵਿੱਚ ਵਿਖਾਈ ਦਿੰਦੀ ਅਤੇ ਖਿਨ ਵਿੱਚ ਲੋਪ ਹੋਣ ਵਾਲੀ ਹੈ। ੨. ਜਲ ਵਿੱਚ ਹਰਿ (ਸੂਰਜ) ਦਾ ਬਿੰਬ (ਅ਼ਕਸ)
Source: Mahankosh