Definition
ਸੰ. जलात्र्जलि ਸੰਗ੍ਯਾ- ਪਾਣੀ ਦੀ ਭਰੀ ਹੋਈ ਅੰਜਲਿ. ਚੁਲੀ. ਬੁੱਕ। ੨. ਹਿੰਦੂਮਤ ਅਨੁਸਾਰ ਸੂਰਜ ਆਦਿ ਦੇਵਤਾ ਅਤੇ ਪਿਤਰਾਂ ਨੂੰ ਅਰਪਨ ਕੀਤੀ ਹੋਈ ਪਾਣੀ ਦੀ ਚੁਲੀ. ਹਾਰੀਤ ਰਿਖੀ ਲਿਖਦਾ ਹੈ ਕਿ "ਮੰਦੇਹ" ਨਾਮਕ ਰਾਖਸਾਂ ਦਾ ਟੋਲਾ, ਪ੍ਰਾਤਹਕਾਲ ਸੂਰਜ ਪੁਰ ਹ਼ਮਲ ਕਰਦਾ ਹੈ, ਜਦ ਬ੍ਰਾਹਮਣ ਜਲ ਦੀ ਚੁਲੀ ਮੰਤ੍ਰ ਪੜ੍ਹਕੇ ਸੂਰਜ ਵੱਲ ਸਿੱਟਦੇ ਹਨ, ਤਦ ਸਾਰੇ ਰਾਖਸ ਤਿਤਰ ਬਿਤਰ ਹੋ ਜਾਂਦੇ ਹਨ.
Source: Mahankosh