Definition
ਸੰਗ੍ਯਾ- ਜ੍ਵਾਲਾ. ਅਗਨਿ. "ਅੰਤਰਿ ਲਾਗੀ ਜਲਿ ਬੁਝੀ." (ਸ੍ਰੀ ਮਃ ੧) "ਜਲਿ ਬੂਝੀ ਤੁਝਹਿ ਬੁਝਾਈ." (ਸੋਰ ਅਃ ਮਃ ੧) "ਬਲਦੀ ਜਲਿ ਨਿਵਰੈ ਕਿਰਪਾ ਤੇ." (ਮਾਰੂ ਸੋਲਹੇ ਮਃ ੧) ੨. ਕ੍ਰਿ. ਵਿ- ਜਲਦ. ਸ਼ੀਘ੍ਰ. "ਹਥੁ ਨ ਲਾਇ ਕਸੁੰਭੜੈ ਜਲਿਜਾਸੀ ਢੋਲਾ." (ਸੂਹੀ ਫਰੀਦ) ਇਹ ਰੰਗ ਛੇਤੀ ਮਿਟ ਜਾਣ ਵਾਲਾ ਹੈ। ੩. ਜਲ ਕਰਕੇ. ਜਲ ਨਾਲ. "ਜਲਿ ਮਲਿ ਕਾਇਆ ਮਾਂਜੀਐ ਭਾਈ." (ਸੋਰ ਅਃ ਮਃ ੧) ੪. ਜਲ ਵਿੱਚ. "ਥੋਰੈ ਜਲਿ ਮਾਛੁਲੀ." (ਸ. ਕਬੀਰ) ੫. ਜਲ (ਦਗਧ ਹੋ) ਕੇ. ਦੇਖੋ, ਜਲ ੩. "ਜਲਿਮੂਏ." (ਵਾਰ ਸੋਰ ਮਃ ੩)
Source: Mahankosh