Definition
ਦੇਖੋ, ਗੰਗੂਸ਼ਾਹ। ੨. ਆਗਰਾ ਨਿਵਾਸੀ ਜੜੀਆ ਸਿੱਖ, ਜੋ ਦਸ਼ਮੇਸ਼ ਦੇ ਆਗਰੇ ਪਧਾਰਨ ਸਮੇਂ ਸਤਸੰਗ ਕਰਦਾ ਰਿਹਾ। ੩. ਮਹਾਰਾਜਾ ਦਲੀਪ ਸਿੰਘ ਦਾ ਮਾਮਾ ਅਤੇ ਵਜ਼ੀਰ, ਜਿਸ ਨੂੰ ੨੧. ਸਿਤੰਬਰ ਸਨ ੧੮੪੫ ਨੂੰ ਫ਼ੌਜ ਨੇ ਲਹੌਰ ਕ਼ਤਲ ਕੀਤਾ ਅਤੇ ਉਸ ਦੀ ਥਾਂ ਲਾਲ ਸਿੰਘ ਮੰਤ੍ਰੀ ਥਾਪਿਆ. ਜਵਾਹਰ ਸਿੰਘ ਦੀ ਸਮਾਧ ਮਸਤੀ ਦਰਵਾਜ਼ੇ ਹੈ। ੪. ਇੱਕ ਪੰਜਾਬੀ ਕਵਿ, ਜਿਸ ਨੇ ੧੦੨ ਪੌੜੀਆਂ ਦੀ "ਰਾਮਵਾਰ" ੧੩. ਮੱਘਰ ਸੰਮਤ ੧੮੫੪ ਨੂੰ ਲਿਖੀ ਹੈ. ਇਸ ਵਿੱਚ ਰਾਮਾਇਣ ਦੀ ਸੰਖੇਪ ਕਥਾ ਹੈ. ਦੇਖੋ, ਨਮੂਨੇ ਦੀ ਪੌੜੀ-#"ਸੂਪਨਖਾ ਅਪਛਰਾ ਬਨੀ ਕਰ ਕਾਰਨ ਚਾਲਾ,#ਆਖੇ ਰਾਜੇ ਰਾਮ ਨੂੰ ਸੁਨ ਰਾਉ ਛਤਾਲਾ,#ਮੈਨੂੰ ਤੂੰ ਕਰ ਇਸਤਰੀ ਤਕ ਜੋਬਨ ਬਾਲਾ,#ਤੈਨੂੰ ਹੋਰ ਕੀ ਲੋੜੀਏ ਜਿਸ ਰਾਵਣ ਸਾਲਾ.#ਰਘੁਪਤਿ ਕਹਿ ਸੁਨ ਸੂਪਨਖ, ਇਹ ਗੱਲ ਨ ਮੰਨਾ#ਸਹਸ ਕਸਾਲੇ ਮਾਨਸਾਂ ਜਿਨ੍ਹਾਂ ਦੋ ਰੰਨਾ,#ਰੂਪ ਵਟਾਇਆ ਰਾਖਸੀ ਬਨ ਆਈ ਬੰਨਾ,#ਪਲਕਾਂ ਉੱਤੋਂ ਜਾਨਕੀ ਮੁਹ ਕਰਦੀ ਵੰਨਾ,#ਲਛਮਨ ਨੱਕ ਉਤਾਰਿਆ ਨਾਲੇ ਦੋ ਕੰਨਾ. xxx
Source: Mahankosh