Definition
ਸੰ. जाम्बुनद ਸੰਗ੍ਯਾ- ਜੰਬੁਨਦ ਵਿੱਚੋਂ ਨਿਕਲਿਆ ਹੋਇਆ ਸੁਵਰਣ (ਸੋਨਾ). ਭਾਗਵਤ ਵਿੱਚ ਲਿਖਿਆ ਹੈ ਕਿ ਮੇਰੁਮੰਦਰ ਪਰਬਤ ਪੁਰ ਇੱਕ ਜਾਮਣ ਦਾ ਬਿਰਛ ਹੈ, ਜਿਸ ਦੇ ਫਲ ਹਾਥੀ ਜਿੱਡੇ ਲੱਗਦੇ ਹਨ, ਉਨ੍ਹਾਂ ਦੇ ਰਸ ਤੋਂ ਜੰਬੁਨਦ ਵਗਦਾ ਹੈ. ਇਹ ਦਰਿਆ ਇਲਾਵ੍ਰਿਤ ਵਰ੍ਸ ਵਿੱਚ ਹੈ ਅਤੇ ਇਸ ਦੇ ਰਸ ਨਾਲ ਭਿੱਜੀ ਹੋਈ ਮਿੱਟੀ ਸੂਰਜ ਦੀ ਕਿਰਣਾਂ ਨਾਲ ਖ਼ੁਸ਼ਕ ਹੋਕੇ ਸੁਵਰਣ ਬਣ ਜਾਂਦੀ ਹੈ. ਇਸ ਸੋਨੇ ਦੇ ਗਹਿਣੇ ਦੇਵਤਿਆਂ ਦੀਆਂ ਇਸਤ੍ਰੀਆਂ ਪਹਿਰਦੀਆਂ ਹਨ। ੨. ਸੁਵਰਣ ਮਾਤ੍ਰ. ਸੋਨਾ. "ਜਾਂਬੂਨਦ ਕੇ ਫੂਲ ਲਗਾਏ." (ਗੁਪ੍ਰਸੂ).
Source: Mahankosh