ਜਾਗਮੇਨਿ
jaagamayni/jāgamēni

Definition

ਦੇਖੋ, ਜਾਗਸੇਨਿ. ਅਞਾਣ ਲਿਖਾਰੀ ਨੇ ਜਾਗਸੇਨਿ ਦੀ ਥਾਂ ਅਸ਼ੁੱਧ ਸ਼ਬਦ ਲਿਖਿਆ ਹੈ- "ਜਾਗਮੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੱਤਾਂਤ ਅਰਿ ਸਭ ਸਰ ਨਾਮ ਅਪਾਰ." (ਸਨਾਮਾ) ਸ਼ੁੱਧ ਪਾਠ ਇਉਂ ਹੈ- "ਯਾਗ੍ਯਸੇਨਿ ਕੋ ਪ੍ਰਿਥਮ ਕਹਿ ਪਤਿ ਪਦ ਬਹੁਰ ਉਚਾਰ। ਅਨੁਜ ਆਦਿ ਸੂਤਾਂਤ ਅਰਿ ਸਭ ਸਰ ਨਾਮ ਅਪਾਰ." ਯਾਗ੍ਯਸੇਨਿ (ਦ੍ਰੌਪਦੀ) ਦਾ ਪਤਿ ਯੁਧਿਸ੍ਠਿਰ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਸ਼੍ਰੀ ਕ੍ਰਿਸਨ, ਉਸ ਦਾ ਵੈਰੀ, ਤੀਰ.
Source: Mahankosh