Definition
ਵਿ- ਗ੍ਯਾਤਾ. ਜਾਣਨ ਵਾਲਾ. "ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ." (ਸ੍ਰੀ ਮਃ ੫) "ਅੰਧੀ ਦੁਨੀਆ ਸਾਹਿਬ ਜਾਣੁ." (ਆਸਾ ਮਃ ੧) ੨. ਕ੍ਰਿ- ਜਾਣਨਾ. "ਆਪੇ ਆਖਣੁ ਆਪੇ ਜਾਣੁ." (ਵਾਰ ਰਾਮ ੧. ਮਃ ੧) ੩. ਵ੍ਯ- ਮਾਨੋ. ਗੋਯਾ. "ਜਾਣੁ ਨ ਜਾਏ ਮਾਈਆਂ ਜੂਝੇ ਸੂਰਮੇ." (ਚੰਡੀ ੩) ੪. ਜਾਣ (ਗਮਨ ਕਰਨ) ਵਾਲਾ. "ਕਹਾ ਤੇ ਆਇਆ ਕਹਾ ਇਹੁ ਜਾਣੁ." (ਵਾਰ ਮਲਾ ਮਃ ੧) ੫. ਫ਼ਾ. [زیاں] ਜ਼ਯਾਨ. ਸੰਗ੍ਯਾ- ਹਾਨੀ. ਨੁਕ਼ਸਾਨ."ਵਾਹੇਂਦੜ ਜਾਣੁ." (ਵਾਰ ਮਾਝ ਮਃ ੨) ਆਕਾਸ਼ ਨੂੰ ਤੀਰ ਵਾਹੁਣ ਵਾਲੇ ਦਾ ਹੀ ਨੁਕ਼ਸਾਨ ਹੈ, ਕਿਉਂਕਿ ਹਟਕੇ ਉਸੇ ਪੁਰ ਆਵੇਗਾ, ਆਕਾਸ਼ ਦਾ ਕੁਝ ਨਹੀਂ ਵਿਗੜੇਗਾ। ੬. ਅ਼. [ذاں] ਜਾਨ. ਦੋਸ. ਵਿਕਾਰ. ਐ਼ਬ। ੭. ਦੇਖੋ, ਜਾਣ ੩.
Source: Mahankosh