Definition
ਗੋਡਿਆਂ ਦਾ ਦਰਦ. ਸੰ. क्रोष्टुक शीर्ष ਕ੍ਰੋਸ੍ਟੁਕ ਸ਼ੀਰ੍ਸ. ਬਾਦੀ ਜਾਂ ਲਹੂ ਦੇ ਵਿਗਾੜ ਕਰਕੇ ਗੋਡਿਆਂ ਵਿੱਚ ਕ੍ਰੋਸ੍ਟੁ (ਗਿੱਦੜ) ਦੇ ਸਿਰ ਦੇ ਆਕਾਰ ਦੀ ਸੋਜ ਹੋ ਜਾਂਦੀ ਹੈ, ਜਿਸ ਤੋਂ ਬਹੁਤ ਪੀੜ ਹੁੰਦੀ ਹੈ. ਚਲਣਾ ਫਿਰਨਾ ਔਖਾ ਹੋ ਜਾਂਦਾ ਹੈ. ਇਸ ਰੋਗ ਦੇ ਇਹ ਉਪਾਉ ਹਨ-#ਗਊ ਦੇ ਦੁੱਧ ਵਿੱਚ ਇਰੰਡੀ ਦਾ ਤੇਲ ਪਿਆਉਣਾ. ਯੋਗਰਾਜ ਗੁਗਲ ਖਵਾਉਂਣੀ.#ਹਰੜ ਬਹੇੜੇ ਆਉਲੇ ਦਾ ਕਾੜ੍ਹਾ ਗੁੱਗਲ ਪਾਕੇ ਪਿਆਉਂਣਾ.#ਤਿੱਤਰ ਦੀ ਤਰੀ ਨਾਲ ਗੁੱਗਲ ਖਵਾਉਂਣੀ.#ਗਿਲੋ, ਤ੍ਰਿਫਲਾ, ਦੋ ਦੋ ਤੋਲੇ ਕੁੱਟਕੇ ਕਾੜ੍ਹਾ ਬਣਾਕੇ ਛੀ ਮਾਸ਼ੇ ਗੁੱਗਲ ਨਾਲ ਪਿਆਉਂਣਾ.#ਸੁੰਢ, ਏਲੂਆ, ਗਊ ਦੇ ਮੂਤ੍ਰ ਜਾਂ ਸਿਰਕੇ ਵਿੱਚ ਘਸਾਕੇ ਗਰਮ ਲੇਪ ਕਰਨਾ.#ਨਾਰਾਯਣੀਤੇਲ ਦੀ ਮਾਲਿਸ਼ ਕਰਨੀ. ਉਂਨੀ ਵਸਤ੍ਰ ਅਥਵਾ ਲੋਗੜ ਗਰਮ ਕਰਕੇ ਬੰਨ੍ਹਣਾ. "ਫੀਲਪਾਵ ਪੁਨ ਜਾਨੂਰੋਗਾ." (ਚਰਿਤ੍ਰ ੪੦੫)
Source: Mahankosh