ਜਾਪਿ
jaapi/jāpi

Definition

ਜਪਣ ਦਾ ਅਮਰ. ਜਪ. "ਮਨ ਮਾਹਿ ਜਾਪਿ ਭਗਵੰਤੁ." (ਰਾਮ ਮਃ ੫) "ਆਠ ਪਹਰ ਪ੍ਰਭ ਕਾ ਜਪੁ ਜਾਪਿ." (ਰਾਮ ਮਃ ੫) ੨. ਸੰ. ज्ञाप्ति ਗ੍ਯਪ੍ਤਿ. ਸੰਗ੍ਯਾ- ਜਾਨਕਾਰੀ. ਇ਼ਲਮ। ੩. ਬੁੱਧਿ। ੪. ਪ੍ਰਸੰਨਤਾ। ੫. ਸਤੁਤਿ. ਤਾਰੀਫ. "ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ." (ਸੁਖਮਨੀ) ੬. ਜਾਪ੍ਯ. ਜਪਣ ਯੋਗ੍ਯ.
Source: Mahankosh