ਜਾਵਿਤ੍ਰੀ
jaavitree/jāvitrī

Definition

ਸੰ. ਜਾਤਿਪਤ੍ਰੀ. L. Myristica Fragrans. ਸੰਗ੍ਯਾ- ਜਾਯਫਲ ਦੇ ਉੱਪਰਲਾ ਛਿਲਕਾ, ਜੋ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਹ ਪੁਲਾਉ ਆਦਿ ਭੋਜਨਾਂ ਅਤੇ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਗਰਮ ਤਰ¹ ਹੈ. ਜਾਵਿਤ੍ਰੀ ਕਫ, ਮੁਖ ਅਤੇ ਪੇਟ ਦੇ ਕੀੜੇ, ਖਾਂਸੀ, ਵਮਨ ਆਦਿਕ ਰੋਗ ਦੂਰ ਕਰਦੀ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦੀ ਹੈ. ਕਾਮ ਦੀ ਸ਼ਕਤਿ ਵਧਾਉਂਦੀ ਹੈ. ਪੱਠਿਆਂ ਵਿੱਚ ਫੁਰਤੀ ਲਿਆਉਂਦੀ ਹੈ. ਮਸਾਨੇ ਦੇ ਰੋਗ ਦੂਰ ਕਰਦੀ ਹੈ. ਇਸਤ੍ਰੀਆਂ ਦੇ ਰਿਹਮ ਦੇ ਰੋਗਾਂ ਲਈ ਖਾਸ ਕਰਕੇ ਗੁਣਕਾਰੀ ਹੈ.
Source: Mahankosh