Definition
ਦੇਖੋ, ਜਾਹਿਰਜਹੂਰ। ੨. ਜਿਲਾ ਤਸੀਲ ਅਤੇ ਥਾਣਾ ਹੁਸ਼ਿਆਰਪੁਰ ਵਿੱਚ ਪਿੰਡ "ਪੁਰ ਹੀਰਾਂ" ਹੈ. ਇਸ ਪਿੰਡ ਤੋਂ ਵਾਯਵੀ ਕੋਣ ਅੱਧ ਮੀਲ ਦੇ ਕ਼ਰੀਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ "ਜਾਹਿਰਹੂਰ" ਹੈ. ਸਤਿਗੁਰੂ ਗਰਨੇਸਾਹਿਬ ਤੋਂ ਕੀਰਤਪੁਰ ਨੂੰ ਜਾਂਦੇ ਇੱਥੇ ਠਹਿਰੇ ਹਨ.#ਸਟੇਸ਼ਨ ਹੁਸ਼ਿਆਰਪੁਰ ਤੋਂ ਨੈਰਤ ਕੋਣ ਡੇਢ ਮੀਲ ਦੇ ਕ਼ਰੀਬ ਹੈ. ਬਸੰਤਪੰਚਮੀ ਨੂੰ ਮੇਲਾ ਹੁੰਦਾ ਹੈ. ਪਿੰਡ ਵਾਸੀਆਂ ਨੇ ਸਨ ੧੯੧੫ ਵਿੱਚ ਪੰਜ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਲਗਾਈ ਹੈ. ਇਸ ਗੁਰਦ੍ਵਾਰੇ ਦਾ ਪ੍ਰਬੰਧ ਇਸੇ ਪਿੰਡ ਦੀ ਇੱਕ ਕਮੇਟੀ ਕਰਦੀ ਹੈ.
Source: Mahankosh