Definition
ਜਾਂਦਾ ਹੈ. ਗੁਜ਼ਰਦਾ ਹੈ. "ਜੋ ਦਿਨ ਆਵੈ ਸੋ ਦਿਨ ਜਾਹੀ." (ਸੂਹੀ ਰਵਿਦਾਸ) ੨. ਜਾਂਦਾ. ਜਾਂਦੇ. "ਚਲਤੁ ਨ ਜਾਹੀ ਲਖਣੇ." (ਸੂਹੀ ਛੰਤ ਮਃ ੫) ਜਾਣੇ ਨਹੀਂ ਜਾਂਦੇ। ੩. ਸਰਵ- ਜਿਸ. "ਜਾਹੀ ਕੇ ਨਾਮ ਪ੍ਰਤਾਪ ਹੂੰ ਤੇ." (ਕ੍ਰਿਸਨਾਵ) ੪. ਕ੍ਰਿ. ਵਿ- ਜਿੱਥੇ. ਜਹਾਂ. "ਜਾਹੀ ਓਰ ਜਾਊਂ ਅਤਿ ਆਦਰ ਤਹਾਂ ਹੀ ਪਾਊਂ." (ਕਵਿ ੫੨)
Source: Mahankosh