ਜਿੰਦਪੀਰ
jinthapeera/jindhapīra

Definition

ਸੰਗ੍ਯਾ- ਜ਼ਿੰਦਹ ਪੀਰ. ਖ਼੍ਵਾਜਹਖ਼ਿਜਰ. ਵਰੁਣ ਦੇਵਤਾ. ਦੇਖੋ, ਦਰਯਾਪੰਥੀ. ਸਿੰਧ ਵਿੱਚ ਭੱਖਰ ਪਾਸ ਸਿੰਧੁਨਦ ਦੇ ਟਾਪੂ ਵਿੱਚ ਜਿੰਦਪੀਰ ਦਾ ਸੁੰਦਰ ਮੰਦਿਰ ਹੈ, ਜਿਸ ਦੇ ਪੂਜਣ ਲਈ ਹਿੰਦੂ ਅਤੇ ਮੁਸਲਮਾਨ ਬਹੁਤ ਜਾਂਦੇ ਹਨ. ਇਸ ਥਾਂ ਗੁਰੂ ਨਾਨਕ ਦੇਵ ਭੀ ਵਿਰਾਜੇ ਹਨ. ਛੋਟਾ ਜੇਹਾ ਅਸਥਾਨ ਬਣਿਆ ਹੋਇਆ ਹੈ। ੨. ਸਤਿਗੁਰੂ ਨਾਨਕ ਦੇਵ ਦਾ ਇੱਕ ਸਿੱਖ, ਜੋ ਇਸਲਾਮ ਤ੍ਯਾਗਕੇ ਸਿੱਖੀ ਦਾ ਪ੍ਰੇਮੀ ਹੋਇਆ. "ਹੋਆ ਜਿੰਦਪੀਰ ਅਬਿਨਾਸੀ." (ਭਾਗੁ)
Source: Mahankosh